ਸੀਰਤ ਕੌਰ ਮਾਨ ਵੱਲੋਂ ਪਿਤਾ ਭਗਵੰਤ ਮਾਨ ਬਾਰੇ ਦੋਸ਼
4 min Filmed in India Politics
4 min Filmed in India Politics
ਮੇਰਾ ਨਾਮ ਸੀਰਤ ਕੌਰ ਮਾਨ ਹੈ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਟੀ ਹਾਂ।
ਇੱਕ ਗੱਲ ਮੈਂ ਪਹਿਲਾਂ ਕਹਿਣਾ ਚਾਹੁੰਗੀ ਕਿ ਮੈਂ ਇਸ video ਚ ਸਿਰਫ ਉਹਨਾਂ ਨੂੰ Mr. ਮਾਨ ਜਾਂ CM ਸਾਹਿਬ ਕਹਿ ਕੇ ਗੱਲ ਕਰੂੰਗੀ।
ਮੇਰੇ ਮੂੰਹੋਂ ਪਾਪਾ ਸੁਣਨ ਦਾ ਹੱਕ ਉਹ ਕਾਫੀ ਦੇਰ ਤੋਂ ਖੋ ਚੁੱਕੇ ਨੇ।
ਮੇਰਾ ਇਸ video ਬਣਾਉਣ ਦਾ reason ਕੋਈ political motive ਨਹੀਂ ਹੈਗਾ।
ਸਿਰਫ ਤੇ ਸਿਰਫ ਇਹ ਹੈ ਕਿ ਮੈਂ ਚਾਹੁੰਦੀ ਹਾਂ ਕਿ ਸਾਡੀ story ਵੀ ਸਾਹਮਣੇ ਆਏ।
ਅੱਜ ਤੱਕ ਜੋ ਵੀ ਲੋਕਾਂ ਨੇ ਸੁਣਿਆ ਉਹ ਸਿਰਫ CM ਸਾਹਿਬ ਦੇ ਮੂੰਹੋਂ ਸੁਣਿਆ ਸਾਡੇ ਬਾਰੇ।
ਤੇ ਉਸ ਗੱਲ ਕਰਕੇ ਜਿੰਨੀਆਂ ਗੱਲਾਂ ਸਾਨੂੰ ਸੁਣਨੀਆਂ ਪਈਆਂ ਨੇ, ਜਿੰਨਾ ਕੁਝ ਸਾਨੂੰ ਦੇਖਣਾ ਪਿਆ ਉਹ ਮੈਂ describe ਨਹੀਂ ਕਰ ਸਕਦੀ।
ਤੇ ਅੱਜ ਤੱਕ ਅਸੀਂ ਚੁੱਪ ਰਹੇ ਹਾਂ। ਸਾਡੇ mother ਚੁੱਪ ਰਹੇ ਨੇ।
ਮੈਨੂੰ ਲੱਗਦਾ ਇਹਨਾਂ ਨੇ ਸਮਝ ਲਿਆ ਕਿ ਸਾਡੀ ਚੁੱਪ ਸਾਡੀ ਕਮਜ਼ੋਰੀ ਆ।
ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਚੁੱਪ ਰਹਿਣ ਕਰਕੇ ਅੱਜ ਉਹ ਇਸ office ਤੇ ਬੈਠੇ ਨੇ।
ਪਹਿਲੀ ਗੱਲ ਮੈਂ ਕਰਨਾ ਚਾਹੁੰਗੀ Mr. ਮਾਨ ਦੇ wife Dr. ਗੁਰਪ੍ਰੀਤ ਮਾਨ is pregnant।
ਉਹ ਤੀਜੀ ਵਾਰੀ ਬਾਪ ਬਣ ਜਾ ਰਹੇ ਨੇ। ਇਹ ਗੱਲ ਮੈਨੂੰ ਪਤਾ ਲੱਗੀ ਆ ਲੋਕਾਂ ਤੋਂ।
ਇਹ ਉਹਨਾਂ ਨੇ ਮੈਨੂੰ ਆਪ ਦੱਸਣਾ ਜ਼ਰੂਰੀ ਨਹੀਂ ਸਮਝਿਆ।
ਆਪਣੇ ਬੇਟੇ ਦਿਲਸ਼ਾਨ ਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ।
ਮੈਂ ਪੁੱਛਣਾ ਚਾਹੁੰਗੀ ਕਿ ਜਿਹੜੇ ਤੁਹਾਡੇ ਦੋ ਜਵਾਕ ਹੈਗੇ ਨੇ, ਮੈਂ ਤੇਈ ਸਾਲ ਦੀ ਹਾਂ ਤੇ ਮੇਰਾ brother ਉੱਨੀ ਸਾਲ ਦਾ ਹੋਣ ਵਾਲਾ, ਆਪਣੇ ਜਵਾਕਾਂ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ।
ਉਹੀ ਬੰਦਾ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਕਿਵੇਂ ਚੱਕ ਲੂ?
ਜਿਹੜਾ ਕੁਝ ਅਸੀਂ ਦੇਖਿਆ ਸਾਡੀ ਜ਼ਿੰਦਗੀ ਦੇ ਵਿੱਚ, ਉਹੀ ਇਹ ਪੰਜਾਬ ਦੇ ਲੋਕਾਂ ਨਾਲ use ਕਰ ਰਹੇ ਨੇ।
divorce ਦਾ reason ਇਹਨਾਂ ਨੇ ਇਹ ਦੱਸਿਆ ਸੀ ਕਿ ਮੇਰੀ wife ਚਾਹੁੰਦੀ ਸੀ ਕਿ ਮੈਂ politics ਦੇ ਵਿੱਚ ਨਾ ਜਾਵਾਂ।
divorce ਦੇ ਕਾਫੀ reasons ਨੇ ਤੇ ਉਹ ਮੇਰੇ mom ਦੀ story ਹੈ ਦੱਸਣ ਨੂੰ।
ਜਦ ਉਹ ready ਹੋਏ ਉਹ ਜ਼ਰੂਰ ਦੱਸਣਗੇ ਪਰ ਕੁਝ reasons ਮੈਂ ਦੱਸ ਦਿੰਦੀ ਹਾਂ।
ਸ਼ਰਾਬ ਪੀਣਾ, emotional and physical abuse towards my mother, ਝੂਠ ਬੋਲਣ ਦੀ ਆਦਤ and emotional blackmail।
ਸ਼ਰਾਬ ਪੀ ਕੇ ਅੱਜ ਵੀ ਇਹ ਕਦੇ ਵਿਧਾਨ ਸਭਾ ਚਲੇ ਜਾਂਦੇ ਆ।
ਸ਼ਰਾਬ ਪੀ ਕੇ ਗੁਰਦੁਆਰੇ ਚਲੇ ਜਾਂਦੇ ਆ। ਸ਼ਰਾਬ ਪੀ ਕੇ press conferences ਦੇ ਆਉਂਦੇ ਆ।
ਇੱਕ leader ਦੇ ਵਾਸਤੇ ਜਿੰਨ-ਜਿੰਨਾਂ-ਜਿਹਦੇ ਨਾਲ ਇੰਨੇ ਲੋਕਾਂ ਦੀਆਂ ਆਸਾਂ ਜੁੜੀਆਂ ਨੇ, ਤੁਸੀਂ ਇੰਨੀ disrespect ਕਰ ਰਹੇ ਹੋ।
ਜਿੰਨਾਂ ਲੋਕਾਂ ਨੇ ਤੁਹਾਨੂੰ vote ਪਾਇਆ। ਬਹੁਤ ਗੱਲਾਂ ਨੇ, ਬਹੁਤ ਗੱਲਾਂ ਨੇ ਤੇ ਮੈਨੂੰ ਦੱਸਦੀ ਨੂੰ ਘੰਟੇ ਲੱਗ ਜਾਣੇ ਆ ਪਰ ਮੈਂ ਸਿਰਫ, ਸਿਰਫ ਇਹ request ਕਰਨਾ ਚਾਹੁੰਦੀ ਹਾਂ ਕਿ ਸਾਡਾ ਨਾਮ ਇਹਨਾਂ ਦੇ ਨਾਲ ਨਾ ਜੋੜਿਆ ਜਾਏ।
ਇਹਨਾਂ ਨੇ ਕਾਫੀ clear ਕਰਤਾ ਕਿ ਅਸੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਨਹੀਂ ਆਉਂਦੇ।
ਮੈਂ ਤੇ ਮੇਰਾ brother ਇਹਨਾਂ ਦੇ ਪਰਿਵਾਰ ਵਿੱਚ ਨਹੀਂ ਆਉਂਦੇ।
ਇਹਨਾਂ ਦਾ ਪਰਿਵਾਰ ਹੁਣ ਨ-ਫਿਰ ਤੋਂ ਸ਼ੁਰੂ ਹੋਣ ਲੱਗਿਆ।
Mr. ਮਾਨ congratulations ਤੁਸੀਂ ਫਿਰ ਤੋਂ ਪਿਓ ਬਣ ਚੱਲੇ ਹੋ।
ਮੈਂ ਸਿਰਫ ਇਹੀ ਦੁਆ ਕਰ ਸਕਦੀ ਹਾਂ ਕਿ ਉਹ ਜਵਾਕ ਦੀ ਜ਼ਿੰਦਗੀ ਸਾਡੇ ਨਾਲੋਂ better ਹੋਏ।
ਉਹ ਜਵਾਕ ਦੇ ਲਈ ਤੁਸੀਂ ਇੱਕ ਚੰਗਾ ਬਾਪ ਬਣ ਕੇ ਦਿਖਾ ਸਕੋ।
ਇੱਕ request ਮੈਂ ਹੋਰ ਕਰੂੰਗੀ ਕਿ ਜਿਹੜੇ ਪੰਜਾਬ ਵਾਸਤੇ ਤੁਸੀਂ ਆਪਦਾ ਪਰਿਵਾਰ ਛੱਡਿਆ ਸੀ, ਤੁਸੀਂ ਪਰਿਵਾਰ ਨੂੰ ਛੱਡ ਕੇ ਉਸ ਪੰਜਾਬ ਨੂੰ ਚੁਣਿਆ ਸੀ।
ਉਸੇ ਪੰਜਾਬ ਦੇ ਜਵਾਕਾਂ ਲਈ, ਉਸੇ ਪੰਜਾਬ ਦੀਆਂ ਮਾਵਾਂ ਲਈ, ਭੈਣਾਂ ਲਈ ਕੁਝ ਕਰ ਦੋ।
ਉਹਨਾਂ ਦੀ ਹੀ ਜ਼ਿੰਮੇਵਾਰੀ ਲੈ ਲਓ ਤਾਂ ਸ਼ਾਇਦ ਰੱਬ ਤੁਹਾਨੂੰ ਮਾਫ ਕਰ ਦੇ।
ਜਿਹੜਾ ਕੁਝ ਤੁਸੀਂ ਸਾਡੇ ਨਾਲ ਕੀਤਾ ਉਸ ਵਾਸਤੇ ਰੱਬ ਤੁਹਾਨੂੰ ਮਾਫ ਕਰ ਦੇ।
ਸਤਿ ਸ਼੍ਰੀ ਅਕਾਲ।
End of transcript · 552 words
TranslateMom transcribes and translates videos from X, TikTok, YouTube and Instagram. Paste a link and you get a page like this one, in your language.